ਕਨੇਡਾ ਪੜਾਈ ਕਰਨ ਗਏ ਨੋਜਵਾਨ ਦਾ ਕਤਲ

Gurwinder Singh Sidhu

ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਨੋਜਵਾਨਾਂ ਦੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ।ਤਾਜ਼ਾ ਘਟਨਾ ਬਠਿੰਡਾ ਜਿਲ੍ਹੇ ਦੇ ਪਿੰਡ ਥੰਮਣਗੜ੍ਹ ਦੀ ਹੈ।ਜਿੱਥੋ ਦਾ ਨੋਜਵਾਨ ਗੁਰਜੋਤ ਸਿੰਘ ਪੜ੍ਹਾਈ ਕਰਨ ਲਈ ਕਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ।18 ਜੂਨ ਨੂੰ ਰਾਤ ਦੇ ਕਰੀਬ 10 ਵਜੇ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਗੁਰਜੋਤ ਦੇ ਮਾਰੇ ਜਾਣ ਦੀ ਗੱਲ ਦਾ ਪਤਾ ਲੱਗਣ ਤੋਂ ਬਾਅਦ ਦਾ ਪਰਿਵਾਰ ਦੇ ਵਿੱਚ ਮਾਤਮ ਦਾ ਮਹੋਲ ਬਣਿਆ ਹੋਇਆ ਹੈ।ਅੱਜ ਗੁਰਜੋਤ ਦੀ ਲਾਸ਼ ਉਸਦੇ ਘਰ ਪਹੁੰਚਣ ‘ਤੇ ਪਰਿਵਾਰ ਦੇ ਮੈਂਬਰਾਂ ਦੇ ਰੋ ਰੋ ਕੇ ਬੁਰਾ ਹਾਲ ਹੋ ਗਿਆ।

ਜ਼ਿਕਰਯਗਿ ਹੈ ਕਿ ਗੁਰਜੋਤ ਸਿੰਘ ਦੇ ਮਾਤਾ-ਪਿਤਾ ਦੀ ਮੌਤ ਬਹੁਤ ਸਮਾਂ ਪਹਿਲਾਂ ਹੀ  ਹੋ ਗਈ ਸੀ।ਜਿਸਤੋਂ ਬਾਅਦ ਉਸਦਾ ਪਾਲਣ-ਪੋਸਣ ਉਸਦੇ ਚਾਚੇ ਅਵਤਾਰ ਸਿੰਘ ਨੇ ਕੀਤਾ ਹੈ।ਮ੍ਰਿਤਕ ਨੋਜਵਾਨ ਡੇਢ ਸਾਲ ਪਹਿਲਾਂ ਬਾਂਰਵੀ ਕਰਨ ਤੋਂ ਬਾਅਦ ਕਨੇਡਾ ਵਿੱਚ ਪੜਾਈ ਕਰਨ ਗਿਆ ਸੀ।ਦੱਸਣਯੋਗ ਹੈ ਕਿ ਕਤਲ ਤੋਂ ਅਗਲੇ ਉਸਨੇ ਭਾਰਤ ਵਾਪਿਸ ਆਉਣਾ ਸੀ ਪਰ ਪਰਿਵਾਰ ਲਈ ਉਸਦੇ ਵਾਪਿਸ ਆਉਣ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਹਨ।

Read more