ਐਸ.ਆਈ.ਟੀ ਜੇਲ੍ਹ `ਚ ਕਰੇਗੀ ਡੇਰਾ ਮੁਖੀ ਤੋਂ ਪੁੱਛ-ਗਿੱਛ, ਹਰਿਆਣਾ ਸਰਕਾਰ ਨੇ ਦਿੱਤੀ ਪ੍ਰਵਾਨਗੀ

Gurwinder Singh Sidhu

ਐਸ.ਆਈ.ਟੀ ਨੂੰ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਪੁਲੀਸ ਫਾਇਰਿੰਗ ਕੇਸਾਂ ਦੀ ਜਾਂਚ ਸਬੰਧੀ  ਡੇਰਾ ਮੁਖੀ ਤੋਂ ਜੇਲ੍ਹ `ਚ ਪੁੱਛ-ਗਿੱਛ ਕਰਨ ਦੀ ਮੰਨਜੂਰੀ ਮਿਲ ਗਈ ਹੈ।ਐਸ.ਆਈ.ਟੀ ਦੇ ਸੀਨੀਅਰ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੇ ਦੱਸਿਆ ਕਿ ਐਸ.ਆਈ.ਟੀ ਨੇ ਅਦਾਲਤ ਰਾਹੀਂ ਡੇਰਾ ਮੁਖੀ ਤੋਂ ਪੁੱਛ-ਗਿੱਛ ਕਰਨ ਦੀ ਮਨਜ਼ੂਰੀ ਹਰਿਆਣਾ ਸਰਕਾਰ ਤੋਂ ਮੰਗੀ ਸੀ।ਹਰਿਆਣਾ ਸਰਕਾਰ ਨੇ ਪੁੱਛ-ਗਿੱਛ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਾਮਲੇ ਵਿੱਚ 80 ਫ਼ੀਸਦੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਸਿਰਫ 20 ਫ਼ੀਸਦੀ ਜਾਂਚ ਬਾਕੀ ਹੈ।  
     

Read more