ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਬਾਜਵਾ ਵਲੋਂ ਸਰਕਾਰੀ ਕਾਲਜਾਂ ਦੀ ਗੈਸਟ ਫੈਕਲਟੀ ਲਈ ਮੈਟਰਨਿਟੀ ਲੀਵ ਦੀ ਮੰਗ ਪ੍ਰਵਾਨ

ਉੱਚੇਰੀ ਸਿੱਖਿਆ ਮੰਤਰੀ ਨੇ ਸਕੱਤਰ ਨੂੰ ਇਹ ਹੁਕਮ ਤੁਰੰਤ ਲਾਗੂ ਕਰਨ ਲਈ ਕਿਹਾ

ਸਰਕਾਰੀ ਕਾਲਜਾਂ ਦੀ ਗੈਸਟ ਫੈਕਲਟੀ ਐਸੋਸੀਏਸ਼ਨ ਦਾ ਵਫਦ ਉਚੇਰੀ ਸਿੱਖਿਆ ਮਾਤਰੀ ਨੂੁੂੰ ਮਿਲਿਆ

 ਪੰਜਾਬ ਦੇ ਸਰਕਾਰੀ ਕਾਲਜਾਂ `ਚ ਪਿਛਲੇ ਡੇਢ ਦਹਾਕੇ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਵਫਦ ਉਚੇਰੀ ਸਿੱਖਿਆ ਮੰਤਰੀ, ਪੰਜਾਬ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਉਨਾਂ ਦੇ ਦਫਤਰ ਵਿਚ ਮਿਲਿਆ।
ਵਫਦ `ਚ ਸ਼ਾਮਲ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਹਰਮਿੰਦਰ ਸਿੰਘ ਡਿੰਪਲ, ਪ੍ਰੋ. ਰਾਵਿੰਦਰ ਸਿੰਘ ਮਾਨਸਾ, ਪ੍ਰੋ. ਲਖਵਿੰਦਰ ਸਿੰਘ ਨਾਭਾ, ਪ੍ਰੋ. ਕੁਲਦੀਪ ਸਿੰਘ ਢਿੱਲੋਂ ਮਾਨਸਾ, ਪ੍ਰੋ. ਹੁਕਮ ਸਿੰਘ ਪਟਿਆਲਾ, ਪ੍ਰੋ. ਡਿੰਪਲ ਧੀਰ ਰੋਪੜ, ਪ੍ਰੋ. ਰਾਜਿੰਦਰ ਕੌਰ ਅਤੇ ਪ੍ਰੋ. ਪੀ੍ਰਤਇੰਦਰ ਕੌਰ ਨਾਭਾ ਨੇ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਾਲਜਾਂ `ਚ ਸਿੱਖਿਆ ਦੇ ਨਾਲ-ਨਾਲ ਹਰ ਗਤੀਵਿਧੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਉਨ੍ਹਾਂ ਦੀਆਂ ਕਈ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ।
ਇਸ ਮੌਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਵਫਦ ਵਲੋਂ ਗੈਸਟ ਫੈਕਲਟੀ ਲਈ ਮੈਟਰਨਿਟੀ ਲੀਵ ਦੀ ਅਹਿਮ ਮੰਗ ਨੂੰ ਉਚੇਰੀ ਸਿੱਖਿਆ ਮੰਤਰੀ ਨੇ ਤੁਰੰਤ ਪ੍ਰਵਾਨ ਕਰਦਿਆਂ ਇਸ ਸਬੰਧੀ ਉੱਚੇਰੀ ਸਿੱਖਿਆ ਸਕੱਤਰ ਨੂੰ ਕਿਹਾ ਕਿ ਇਸ ਹੁਕਮ ਨੂੰ ਤੁਰੰਤ ਲਾਗੂ ਕੀਤਾ ਜਾਵੇ ।
ਗੈਸਟ ਫੈਕਲਟੀ ਐਸੋਸੀਏਸ਼ਨ ਵਲੋਂ ਉੱਚੇਰੀ ਸਿੱਖਿਆ ਮੰਤਰੀ ਅੱਗੇ ਪੱਕੇ ਕਰਨਾ, ਘੱਟ ਤਨਖਾਹ ਤੋਂ ਇਲਾਵਾ ਕੋਰਸ ਵਰਕ, ਤਜਰਬਾ  ਸਰਟੀਫਿਕੇਟ, ਆਦਿ ਮੰਗਾਂ ਨੂੰ ਜਲਦ ਲਾਗੂ ਕਰਵਾਉਣ ਦੇ ਮਾਮਲਿਆਂ ਜਾਣੂ ਕਰਵਾਇਆ। ਇਸ ਸਬੰਧੀ ਮੰਤਰੀ ਨੇ ਭਰੋਸਿਾ ਦਿਵਾਇਆ ਕਿ ਜਲਦ ਹੀ ਸਾਰੇ ਮਾਮਲੇ ਹਮਦਰਦੀ ਨਾਲ ਸਕਰਾਤਮਕ ਤੌਰ ‘ਤੇ ਵਿਚਾਰੇ ਜਾਣਗੇ।
ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਹਰਮਿੰਦਰ ਸਿੰਘ ਡਿੰਪਲ ਨੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਬਾਜਵਾ ਵਲੋਂ ਸਰਕਾਰੀ ਕਾਲਜਾਂ ਦੀ ਗੈਸਟ ਫੈਕਲਟੀ ਲਈ ਮੈਟਰਨਿਟੀ ਲੀਵ ਦੀ ਮੰਗ ਪ੍ਰਵਾਨ ਕਰਨ ਲਈ ਵਿਸੇਸ਼ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਸਰਕਾਰੀ ਕਾਲਜਾਂ ਦੀ ਗੈਸਟ ਫਕੈਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਬਾਕੀ ਦੀਆਂ ਜਾਇਜ ਮੰਗਾਂ ਵੀ ਸਰਕਾਰ ਵਲੋਂ ਜਲਦ ਹੀ ਪ੍ਰਵਾਨ ਕਰ ਲਈਆਂ ਜਾਣਗੀਆਂ।

Read more