ਇੰਗਲੈਂਡ ਬਣਿਆ ਆਈ.ਸੀ.ਸੀ ਵਿਸ਼ਵ ਚੈਂਪੀਅਨ

Gurwinder Singh Sidhu

ਆਈ.ਸੀ.ਸੀ ਵਿਸ਼ਵ ਕੱਪ ਦਾ ਖ਼ਿਤਾਬ ਇੰਗਲੈਂਡ ਨੇ ਆਪਣੇ ਨਾਂ ਕਰ ਲਿਆ ਹੈ।ਸੁਪਰ ਓਵਰ ਵਿੱਚ ਵੀ ਮੈਚ ਦਾ ਨਤੀਜਾ ਨਾ ਨਿਕਲਣ `ਤੇ ਵੱਧ ਬਾਊਂਡਰੀ ਲਗਾਉਣ ਕਾਰਨ ਇੰਗਲੇਂਡ ਨੂੰ ਜੇਤੂ ਕਰਾਰ ਦਿੱਤਾ ਗਿਆ।ਨਿਊਜ਼ੀਲੈਂਡ ਦੀ ਟੀਮ ਫਾਇਨਲ ਮੁਕਾਬਲੇ ਵਿੱਚ 242 ਦੋੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਇੰਗਲੈਂਡ ਦੀ ਟੀਮ ਨਿਰਧਾਰਿਤ 50 ੳਵਰਾਂ ਵਿੱਚ 241 ਦੋੜਾਂ ਬਣਾ ਕੇ ਆਲ ਆਊਟ ਹੋ ਗਈ।ਜਿਸ ਕਾਰਨ ਮੈਚ ਸੁਪਰ ਓਵਰ ਵਿੱਚ ਚਲਾ ਗਿਆ ਅਤੇ ਇੰਗਲੈਂਡ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 15 ਦੋੜਾਂ ਬਣਾ ਕੇ ਨਿਊਜ਼ੀਲੈਂਡ ਨੂੰ 16 ਦੋੜਾਂ ਦਾ ਟੀਚਾ ਦਿੱਤਾ।ਨਿਊਜ਼ੀਲੈਂਡ ਦੀ ਟੀਮ ਸਪਰ ਓਵਰ ਵਿੱਚ 15 ਦੋੜਾਂ ਹੀ ਬਣਾ ਸਕੀ।

ਇਸਤੋਂ ਪਹਿਲਾਂ 242 ਦੋੜਾਂ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਸਾਲਮੀ ਬੱਲੇਬਾਜ਼ ਜੇਸ਼ਨ ਰਾਏ 17 ਦੋੜਾਂ ਬਣਾ ਕੇ ਮਾਰਟ ਹੈਨਰੀ ਦਾ ਸ਼ਿਕਾਰ ਬਣਿਆ।ਜੌ ਰੂਟ ਵੀ ਜਲਦੀ ਹੀ 7 ਦੋੜਾਂ ਬਣਾ ਕੇ ਕੋਲਿਨ ਡੀ ਗ੍ਰੈਂਡਹਾਮ ਦੀ ਗੇਂਡ ‘ਤੇ ਲੀਥਮ ਨੂੰ ਕੈਚ ਦੇ ਬੈਠਾ।ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਜੌਨੀ ਬੇਅਰਦਟੋ ਵੀ 36 ਦੋੜਾਂ ਬਣਾ ਫਾਰਗੁਸਨ ਦੀ ਗੇਂਦ ‘ਤੇ ਬੋਲਡ ਹੋ ਗਿਆ।

ਮੌਰਗਨ ਵੀ ਜਦਲੀ ਹੀ ਨਸੀਮ ਦੀ ਗੇਂਦ ‘ਤੇ ਫਾਰਗੁਸਨ ਨੂੰ ਕੈਚ ਦੇ ਬੈਠਾ।ਇਸ ਮਗਰੋਂ ਸਟੋਕਸ ਅਤੇ ਬਟਲਰ ਨੇ ਪਾਰੀ ਨੂੰ ਸੰਭਾਲਦੇ ਹੋਏ ਆਪਣੇ ਆਪਣੇ ਅਰਧ ਸੈਂਕੜੇ ਪੂਰੇ ਕੀਤੇ।ਬਟਲਰ 59 ਦੋੜਾਂ ਬਣਾ ਕੇ ਫਾਰਗੁਸਨ ਦਾ ਸ਼ਿਕਾਰ ਬਣਿਆ।ਵੋਕਸ ਵੀ 2 ਦੋੜਾਂ ਬਣਾ ਕੇ ਫਾਰਗੁਸਨ ਦਾ ਤੀਸਰਾ ਸ਼ਿਕਾਰ ਬਣਿਆ।ਸਟੋਕਸ ਨੇ 84 ਦੋੜਾਂ ਬਣਾ ਕੇ ਰਨ ਆਊਟ ਹੋਇਆ।ਇਸਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਕੁਝ ਖਾਸ ਕਮਾਲ ਨਹੀਂ ਦਿਖਾ ਸਕਿਆ।ਇੰਗਲੈਂਡ ਦੀ ਤਰਫੋ ਫਾਰਗੁਸਨ ਅਤੇ ਨਸੀਮ ਨੇ ਤਿੰਨ-ਤਿੰਨ ਖਿਡਾਰੀਆਂ ਨੂੰ ਆਊਟ ਕੀਤਾ।

ਇਸਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ 19 ਦੋੜਾਂ ਬਣਾ ਕੇ ਕ੍ਰਿਸ ਵੋਕੇਸ ਦਾ ਸ਼ਿਕਾਰ ਬਣਿਆ।ਇਸਤੋਂ ਮਗਰੋਂ ਹੈਨਰੀ ਨਿਕਲਸ ਨੇ ਕਪਤਾਨ ਕੇਨ ਵਿਲੀਅਮਸਨ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦਾ ਸਕੋਰ 100 ਤੋਂ ਪਾਰ ਪਹੁੰਚਾ ਦਿੱਤਾ।ਕੇਨ ਵਿਲੀਅਮਸਨ 30 ਦੋੜਾਂ ਲੀਅਮ ਪਲੰਨਕੇਟ ਦਾ ਸ਼ਿਕਾਰ ਬਣਿਆ।ਨਿਕਲਸ ਵੀ ਆਪਣਾ ਅਰਧ ਸੈਂਕੜਾ ਕਰਨ ਮਗਰੋਂ ਪਲੰਨਕੇਟ ਦੀ ਗੇਂਦ ‘ਤੇ ਬੋਲਡ ਹੋ ਗਿਆ ਹੈ।

ਰੋਸ ਟੇਲਰ ਵੀ ਜ਼ਿਆਦਾ ਸਮਾਂ ਟਿੱਕ ਕੇ ਖੇਡ ਨਾ ਸਕਿਆ ਅਤੇ 15 ਦੋੜਾਂ ਬਣਾ ਕੇ ਮਾਰਕ ਵੁੱਡ ਦਾ ਸ਼ਿਕਾਰ ਬਣਿਆ।
ਇਸਤੋਂ ਬਾਅਦ ਟੌਮ ਲੈਥਮ ਅਤੇ ਜੇਮਸ ਨਸ਼ੀਮ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ।ਨਸ਼ੀਮ 19 ਦੋੜਾਂ ਬਣਾ ਕੇ ਪਲੰਨਕੇਟ ਦੀ ਗੇਂਦ ‘ਤੇ ਆਊਟ ਹੋ ਗਿਆ।ਟੋਮ ਲੇਥਮ ਦੇ 47 ਦੋੜਾਂ ਤੋਂ ਬਿਨਾਂ ਨਿਊਜ਼ੀਲੈਂਡ ਦਾ ਹੋਰ ਕੋਈ ਖਿਡਾਰੀ ਕੁਝ ਖਾਸ ਨਹੀਂ ਕਰ ਸਕਿਆ ਅਤੇ ਟੀਮ ਨੇ ਨਿਰਧਾਰਿਤ 50 ੳਵਰਾਂ ਵਿੱਚ 8 ਵਿਕਟਾਂ ਗੁਵਾ ਕੇ 241 ਬਣਾਇਆ।ਇੰਗਲੈਂਡ ਦੀ ਤਰਫੋਂ ਕਰਿਸ ਵੋਕਸ ਅਤੇ ਲੀਅਮ ਪਲੰਨਕੇਟ ਨੇ 3-3- ਖਿਡਾਰੀਆਂ ਨੂੰ ਆਊਟ ਕੀਤਾ।

Read more