ਆਸਟ੍ਰੇਲੀਆ ਨੂੰ ਹਰਾ ਕੇ ਇੰਗਲੈਂਡ ਨੇ ਫਾਇਨਲ ‘ਚ ਬਣਾਈ ਜਗ੍ਹਾਂ

ਫਾਇਨਲ ‘ਚ ਨਿਊਜ਼ੀਲੈਂਡ ਅਤੇ ਇੰਗਲੈਂਡ ਦੀ ਹੋਵੇਗੀ ਟੱਕਰ

Gurwinder Singh Sidhu

ਆਈ.ਸੀ.ਸੀ ਵਿਸ਼ਵ ਕੱਪ ਦੁ ਦੁਸਰੇ ਸੈਮੀ ਫਾਇਨਲ ਵਿੱਚ ਮੇਜ਼ਬਾਨ ਇੰਗਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ ਚੌਥੀ ਵਾਰ ਫਾਇਨਲ ਵਿੱਚ ਜਗ੍ਹਾਂ ਬਣਾਈ ਹੈ।ਇੰਗਲੈਂਡ ਨੇ ਆਸਟ੍ਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾਇਆ।ਆਸਟ੍ਰੇਲੀਆ ਵੱਲੋਂ ਦਿੱਤੇ 224 ਦੋੜਾਂ ਦੇ ਟੀਚੇ ਨੂੰ ਇੰਗਲੈਂਡ ਦੀ ਟੀਮ ਨੇ 2 ਵਿਕਟਾਂ ਗੁਵਾ ਕੇ 32.1 ਓਵਰਾਂ ਵਿੱਚ ਹਾਸਿਲ ਕਰ ਲਿਆ।ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਵਿਕਟ ਲਈ 124 ਦੋੜਾਂ ਦੀ ਸਾਂਝੇਦਾਰੀ ਕੀਤੀ।ਜੋਨੀ ਬੇਅਰਸਟੋ 34 ਦੋੜਾਂ ਬਣਾ ਕੇ ਸਟਾਰਕ ਦੀ ਗੇਂਦ ‘ਤੇ ਆਊਟ ਹੋਇਆ।ਦੂਸਰੇ ਪਾਸੇ ਜੇਸ਼ਨ ਰਾਏ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।ਰਾਏ 84 ਦੋੜਾਂ ਬਣਾ ਕੇ ਪੈਟ ਕਮਿਸ ਦਾ ਸ਼ਿਕਾਰ ਬਣਿਆ।ਇਸਤੋਂ ਬਾਅਦ ਜੋ ਰੂਟ ਅਤੇ ਮੋਰਗਨ ਨੇ ਨਾਬਾਦ ਰਹਿ ਕੇ ਟੀਮ ਨੂੰ ਜਿੱਤ ਦਵਾਈ।

ਇਸਤੋਂ ਪਹਿਲਾਂ ਆਸਟ੍ਰੇਲੀਆ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ 14 ਦੇ ਸਕੋਰ ‘ਤੇ 3 ਖਿਡਾਰੀ ਪਵੇਲੀਅਨ ਵਾਪਿਸ ਚਲੇ ਗਏ ਸਨ।ਇਸਤੋਂ ਬਾਅਦ ਸਮਿਥ ਅਤੇ ਐਲੇਕਸ ਕੈਰੀ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 174 ਤੱਕ ਪਹੁੰਚਾ ਦਿੱਤਾ।ਇਸੇ ਦੌਰਾਨ ਸਮਿਥ ਨੇ ਆਪਣਾ ਅਰਧ ਸੈਂਕੜਾ ਪੁਰਾ ਕੀਤਾ।ਐਲੇਕਸ ਕੈਰੀ ਆਪਣਾ ਅਰਧ ਸੈਂਕਵਾ ਨਹੀਂ ਬਣਾ ਸਕਿਆ ਅਤੇ 46 ਦੋੜਾਂ ਬਣਾ ਕੇ ਆਦਿਲ ਰਾਸ਼ਿਦ ਦਾ ਸ਼ਿਕਾਰ ਬਣਿਆ।ਇਸਤੋਂ ਬਾਅਦ ਸਮਿਥ ਦੇ 84 ਅਤੇ ਮਿਸ਼ੇਲ ਸਟਾਰਸ ਦੀਆਂ 29 ਦੋੜਾਂ ਤੋਂ ਬਿਨ੍ਹਾਂ ਹੋਰ ਕੋਈ ਵੀ ਖਿਡਾਰੀ ਟਿਕ ਨਹੀਂ ਸਕਿਆ।

ਆਸਟ੍ਰੇਲੀਆ ਦੀ ਪੂਰੀ ਟੀਮ 223 ਦੋੜਾਂ ਬਣਾ ਕੇ ਆਲ ਆਊਟ ਹੋ ਗਈ।ਵੋਕਸ ਅਤੇ ਰਾਸ਼ਿਦ ਨੇ 3-3 ਖਿਡਾਰੀਆਂ ਨੂੰ ਆਊਟ ਕੀਤਾ।

Read more