ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਈ (See Photos)

PHOTO-2018-10-11-15-26-29

Image 1 of 6

ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਈ। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੂਬੀ ਦਾ ਵਿਆਹ ਸਾਹਿਲ ਪੂਰੀ ਨਾਲ ਹੋਇਆ ਹੈ। ਸਾਹਿਲ ਪੰਜਾਬ ਸਿਹਤ ਵਿਭਾਗ ਬਠਿੰਡਾ ਵਿਖੇ ਇੱਕ ਅਧਿਕਾਰੀ ਦੇ ਤੌਰ ਤੇ ਤਾਇਨਾਤ ਹਨ। ਬਠਿੰਡਾ ਵਿੱਖੇ ਹੋਏ ਰੂਬੀ ਦੇ ਵਿਆਹ ਤੇ ਉਨ੍ਹਾਂ ਨੂੰ ਵਧਾਈ ਦੇਣ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਭਗਵੰਤ ਮਾਨ ਵੀ ਪਹੁੰਚੇ। ਇਸ ਦੌਰਾਨ ਕਾਂਗਰਸ ਦੇ ਵਿਧਾਇਕ ਕੋਟਲੀ ਅਤੇ ਲਖਬੀਰ ਲੱਖਾ ਨੇ ਵੀ ਸ਼ਿਰਕਤ ਕੀਤੀ।

ਰੂਬੀ ਨੇ ਆਪਣੇ ਵਿਆਹ ਦੇ ਮੌਕੇ ਮੇਹਰੂਨ ਰੰਗ ਦਾ ਲਹਿੰਗਾ ਪਾਇਆ। ਵਿਆਹ ਤੋਂ ਪਹਿਲਾਂ ਹੋਏ ਰੂਬੀ ਦੇ Pre-Wedding ਸ਼ੂਟ ਵਿੱਚ ਰੂਬੀ ਬਹੁਤ ਅਲਗ ਲੱਗ ਰਹੇ ਸਨ। ਉਨ੍ਹਾਂ ਦੇ Pre-Wedding ਸ਼ੂਟ ਦੀਆਂ ਤਸਵੀਰਾਂ ਵਿੱਚ ਰੂਬੀ ਨੂੰ ਆਪਣੇ ਪਤੀ ਸਾਹਿਲ ਨਾਲ ਕਿਸੀ ਹਵੇਲੀ ਵਿੱਚ ਤਸਵੀਰਾਂ ਖਿੱਚਵਾਉਂਦੇ ਦੇਖਿਆ ਗਿਆ। ਕੁੱਝ ਤਸਵੀਰਾਂ ਵਿੱਚ ਰੂਬੀ ਇੱਕ ਨੀਲੇ ਰੰਗ ਦੇ gown ਵਿੱਚ ਵੀ ਨਜ਼ਰ ਆਈ।

Read more