‘ਆਪ’ ਵਿਧਾਇਕਾਂ ਨੇ ਉਠਾਇਆ ਆਟਾ-ਦਾਲ ‘ਚ ਮਿਲਦੀ ਘਟੀਆ ਕਣਕ ਦਾ ਮੁੱਦਾ

ਚੰਡੀਗੜ੍ਹ,  5 ਅਗਸਤ 2019

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੁਲਵੰਤ ਸਿੰਘ ਪੰਡੋਰੀ ਅਤੇ ਅਮਨ ਅਰੋੜਾ ਨੇ ‘ਧਿਆਨ ਦਿਵਾਊ ਮਤੇ’ ਰਾਹੀਂ ਆਟਾ-ਦਾਲ ਸਕੀਮ ‘ਚ ਮਿਲ ਰਹੀ ਘਟੀਆ ਕਣਕ ਦਾ ਮੁੱਦਾ ਉਠਾਇਆ। ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਘਟੀਆ ਕਣਕ ਪੇਟ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ। ਜਿਸ ਦੇ ਜਵਾਬ ‘ਚ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸਮਰਾਟ ਰਾਸ਼ਨ ਕਾਰਡ ਸਕੀਮ ਥੱਲੇ ਵੰਡੀ ਜਾ ਰਹੀ ਘਟੀਆ ਕਣਕ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਇਸ ਲਈ ਦੋਸ਼ੀ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੋਟਕਪੂਰਾ ਅਤੇ ਫ਼ਰੀਦਕੋਟ ਸ਼ਹਿਰਾਂ ‘ਚ ਸੀਵਰੇਜ ਦੇ ਮੁੱਦੇ ‘ਤੇ ਧਿਆਨ ਦਿਵਾਊ ਮਤਾ ਲਿਆਂਦਾ।

Read more