ਆਪ’ ਯੂਥ ਵਿੰਗ ਲਈ 11 ਸੂਬਾ ਉਪ ਪ੍ਰਧਾਨ ਅਤੇ 19 ਜਨਰਲ ਸਕੱਤਰ ਨਿਯੁਕਤ

Punjab Update

ਚੰਡੀਗੜ੍ਹ, 18 ਜੁਲਾਈ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਢਾਂਚੇ ਨੂੰ ਹੋਰ ਵਿਸਤਾਰ ਦਿੰਦੇ ਹੋਏ ਯੂਥ ਵਿੰਗ ਦੇ 11 ਸੂਬਾ ਉਪ ਪ੍ਰਧਾਨ ਅਤੇ 19 ਜਨਰਲ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਇਸ ਦਾ ਰਸਮੀ ਐਲਾਨ ਕੀਤਾ। ਇਸ ਤੋਂ ਪਹਿਲਾਂ ਯੂਥ ਵਿੰਗ ਪੰਜਾਬ ਦੇ ਇੰਚਾਰਜ ਅਤੇ ਨੌਜਵਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਯੂਥ ਵਿੰਗ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਅਤੇ ਸੂਬਾ ਸਹਿ ਪ੍ਰਧਾਨ (ਯੂਥ ਵਿੰਗ) ਸੰਦੀਪ ਧਾਲੀਵਾਲ ਦੀ ਅਗਵਾਈ ‘ਚ ਯੂਥ ਵਿੰਗ ਦੇ ਜ਼ੋਨ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੇ ਡਾ. ਬਲਬੀਰ ਸਿੰਘ ਨਾਲ ਬੈਠਕ ਕਰ ਕੇ ਇਹਨਾਂ ਨਿਯੁਕਤੀਆਂ ਸੰਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ।

ਡਾ. ਬਲਬੀਰ ਸਿੰਘ ਵੱਲੋਂ ‘ਆਪ’ ਯੂਥ ਵਿੰਗ ਦੇ ਨਿਯੁਕਤ ਕੀਤੇ 11 ਸੂਬਾ ਉਪ ਪ੍ਰਧਾਨਾਂ ‘ਚ ਪਲਵਿੰਦਰ ਸਿੰਘ ਖ਼ਾਲਸਾ, ਗੁਰਿੰਦਰ ਸਿੰਘ ਕਾਉਣੀ, ਸੁਖਬੀਰ ਸਿੰਘ ਮਾਇਸਰ ਖਾਨਾ, ਜਗਦੀਪ ਬਰਾੜ, ਅਮਿਤ ਧੂਰੀ, ਯਸ਼ਪ੍ਰੀਤ ਸਿੰਘ, ਤੇਜਪਾਲ ਗਿੱਲ, ਅਮਨ ਗਰੇਵਾਲ ਅਤੇ ਹਰਪ੍ਰੀਤ ਸਿੰਘ ਬਾਜਵਾ ਸ਼ਾਮਲ ਹਨ।

‘ਆਪ’ ਯੂਥ ਵਿੰਗ ਦੇ ਜਨਰਲ ਸਕੱਤਰਾਂ ਦੀ ਜਾਰੀ ਸੂਚੀ ‘ਚ ਪ੍ਰਭਵੀਰ ਸਿੰਘ ਬਰਾੜ, ਸਿਮਰਨਜੀਤ ਕੌਰ, ਬਲਜੀਤ ਸਿੰਘ ਬੰਢਾਲ, ਸੰਦੀਪ ਸਿੰਘ ਪਿਪਲੀ, ਹਰਸਿਮਰਨ ਸਿੰਘ ਸਰਾਂ, ਜਸਪਾਲ ਕੁਮਾਰ ਚੇਚੀ, ਦੀਪ ਕੁਮਾਰ, ਗੁਰਦੀਪ ਸਿੰਘ ਗੈਟੀ, ਅਮਰਿੰਦਰ ਮੰਡੋਫਲ, ਲਾਲਜੀਤ ਸਿੰਘ ਸਰਾਂ, ਅਵਤਾਰ ਸਿੰਘ ਬੰਟੀ, ਗੁਰਤੇਜ ਸਿੰਘ ਖੋਸਾ, ਸੰਦੀਪ ਮਿਸਰਾ, ਜਸਵਿੰਦਰ ਸਿੰਘ ਚੱਠਾ, ਕਰਮਜੀਤ ਕੁਠਾਲਾ, ਜਤਿੰਦਰ ਸਿੰਘ ਰਾਣਾ, ਅਨੁਰਾਧਾ ਸ਼ਰਮਾ, ਗੁਰਦਾਸ ਨਾਇਕ ਅਤੇ ਕੁਲਵੰਤ ਸਿੰਘ ਮਨੀ ਸ਼ਾਮਲ ਹਨ।

ਇਸ ਦੇ ਨਾਲ ਹੀ ਮੀਤ ਹੇਅਰ ਅਤੇ ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਆਉਣ ਵਾਲੇ ਦਿਨਾਂ ‘ਚ ਸੂਬਾ ਪੱਧਰ ਦੇ ਹੋਰ ਅਹੁਦੇਦਾਰਾਂ ਸਮੇਤ ਜ਼ਿਲ੍ਹਾ ਅਤੇ ਬਲਾਕ ਪੱਧਰ ਤੱਕ ਪਾਰਟੀ ਦਾ ਯੂਥ ਵਿੰਗ ਢਾਂਚੇ ਦਾ ਵਿਸਤਾਰ ਕਰੇਗੀ।

Read more