Friday 18 September 2020

ਆਪ ਤੇ ਇਸਦੇ ਸੂਬਾ ਕਨਵੀਨਰ ਭਗਵੰਤ ਮਾਨ ਦੀ ਕਾਂਗਰਸ ਨਾਲ ਗੰਢਤੁੱਪ : ਅਕਾਲੀ ਦਲ

- Posted on 27 June 2020

ਆਪ ਕਾਂਗਰਸ ਸਰਕਾਰ ਦੀ ਅਣਐਲਾਨੀ  ਭਾਈਵਾਲ ਬਣੀ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ•, 27 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਦਮੀ ਪਾਰਟੀ ਤੇ ਇਸਦੇ ਸੂਬਾ ਕਨਵੀਨਰ ਭਗਵੰਤ ਮਾਨ ‘ਤੇ  ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੰਢਤੁਪ ਕਰ ਕੇ ਪੰਜਾਬੀਆਂ ਦੇ ਹਿੱਤਾਂ  ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ  ਜਿਸ ਵੇਲੇ ਸੂਬੇ ਨੂੰ ਕੋਰੋਨਾ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਦੋਂ ਆਮ ਆਦਮੀ ਪਾਰਟੀ  ਕਾਂਗਰਸ ਪਾਰਟੀ ਦੀ ਭਾਸ਼ਣ ਬੋਲਣ ਲੱਗ ਪਈ ਹੈ। ਉਹਨਾਂ ਕਿਹਾ ਕਿ ਬਜਾਏ ਲੋਕਾਂ ਦੇ ਮੁੱਕੇ ਚੁੱਕਣ ਤੇ ਸਰਕਾਰ ਨੂੰ ਬੇਨਕਾਬ ਕਰਨ  ਦੇ ਆਪ ਨੇ  ਕਾਂਗਰਸ ਪਾਰਟੀ ਨਾਲ ਨਾਪਾਕ ਗਠਜੋੜ ਕਰ ਲਿਆ ਹੈ ਤਾਂ ਕਿ ਇਹ ਇਕੱਠਿਆਂ ਅਕਾਲੀ ਦਲ ਦਾ ਟਾਕਰਾ ਕਰ ਸਕਣ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਦੇ ਬਿਆਨਾਂ ਵਿਚ ਇਹ ਝਲਕ ਰਿਹਾ ਹੈ ਕਿ ਉਹ ਕਾਂਗਰਸ ਦੇ ਰਾਜਕਾਲ ਵਿਚ ਹੋਏ ਹਜ਼ਾਰਾਂ ਕਰੋੜਾਂ ਰੁਪਏ ਦੇ ਘਪਲਿਆਂ ਵਾਸਤੇ ਮੁੱਖ ਮੰਤਰੀ ਜਾਂ ਮੰਤਰੀ ਮੰਡਲ ਨੂੰ ਨਿਸ਼ਾਨਾ ਬਣਾਉਣ ਵਿਚ ਦਿਲਚਸਪੀ ਨਹੀਂ ਰੱਖਦੇ ਸਗੋਂ ਉਹਨਾਂ ਨੂੰ ਅਕਾਲੀ ਦਲ ‘ਤੇ ਹਮਲੇ ਕਰਨ ਦਾ ਚਾਅ ਚੜਿ•ਆ ਹੋਇਆ ਹੈ। ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਗਵੰਤ ਮਾਨ ਭੁੱਲ ਗਏ ਹਨ ਕਿ ਸੂਬੇ ਵਿਚ ਕਾਂਗਰਸ ਪਾਰਟੀ ਸੱਤਾ ਵਿਚ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ।

ਉਹਨਾਂ ਕਿਹਾ ਕਿ ਇਹ ਸ਼ਰ•ੇਆਮ ਗੰਢਤੁੱਪ ਸੂਬੇ ਦੀ ਸਿਆਸਤ ਦੇ ਹਿੱਤਾਂ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਆਪ ਨੇ ਸੂਬੇ ਦੀ ਮੁੱਖ ਸਿਧਾਂਤਕ ਵਿਰੋਧੀ ਪਾਰਟੀ ਦੇ ਆਪਣੇ ਰੁਤਬੇ ਦਾ ਸਮਰਪਣ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਆਪ ਕਾਂਗਰਸ ਪਾਰਟੀ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਸੀ ਤੇ ਹੁਣ ਅਜਿਹਾ ਜਾਪਦਾ ਹੈ ਕਿ ਆਪ ਕਾਂਗਰਸ ਸਰਕਾਰ ਵਿਚ ਅਣਐਲਾਨੀ ਭਾਈਵਾਲੀ ਬਣ ਗਈ ਹੈ।  ਉਹਨਾਂ ਕਿਹਾ ਕਿ ਆਪ ਲੀਡਰਸ਼ਿਪ  ਸਰਕਾਰ ਵਿਚ ਆਪਣਾ ਪ੍ਰਭਾਵ ਬਣਾਈ ਰੱਖਣ ਵਾਸਤੇ ਛੋਟੇ ਮੁੱਦੇ ਚੁੱਕਣ ਵਿਚ ਹੀ ਦਿਲਚਸਪੀ ਵਿਖਾ ਰਹੀ ਹੈ ਤਾਂ ਕਿ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਉਸ ਕੋਲ ਬਣਿਆ ਰਹੇ ਭਾਵੇਂ ਕਿ ਇਸਦੇ ਕਈ ਵਿਧਾਇਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ।

ਡਾ. ਚੀਮਾ ਨੇ ਕਿਹਾ ਕਿ ਇਹ ਖੁੱਲ•ੀ ਗੰਢਤੁਪ ਮੁੱਖ ਮੰਤਰੀ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਵਿਚ ਸਪਸ਼ਟ ਨਜ਼ਰ ਆ ਰਹੀ ਸੀ ਜਿਥੇ ਭਗਵੰਤ ਮਾਨ ਵੱਲੋਂ ਆਪਣੇ ਵਿਚਾਰ ਰੱਖਣ ਤੋਂ ਪਹਿਲਾਂ ਹੀ ਆਪ ਕੇਂਦਰ ਸਰਕਾਰ ਦੇ ਖੇਤੀਬਾੜੀ ਬਾਰੇ ਆਰਡੀਨੈਂਸਾਂ ਬਾਰੇ ਸਰਕਾਰ ਦੇ ਵਿਚਾਰ ਨਾਲ ਪੂਰੀ ਤਰ•ਾਂ ਸਹਿਮਤ ਸੀ। ਉਹਨਾਂ ਕਿਹਾ ਕਿ ਲੋਕਾਂ ਪ੍ਰਤੀ ਬਣਦਾ ਆਪਣਾ ਫਰਜ਼ ਅਦਾ ਕਰਨ ਦੀ ਥਾਂ ਭਗਵੰਤ ਮਾਨ ਕਾਂਗਰਸ ਪਾਰਟੀ ਲਈ ਡਿਊਟੀ ਕਰਦੇ ਰਹੇ।

ਅਕਾਲੀ ਆਗੂ ਨੇ ਕਿਹਾ ਕਿ ਲੋਕ ਇਸ ਧੋਖੇ ਲਈ ਆਪ ਨੂੰ ਕਦੇ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਲੋਕਾਂ ਦੇ ਮੁੱਦੇ ਚੁੱਕੇ ਤੇ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ, 4 ਹਜ਼ਾਰ ਕਰੋੜ ਰੁਪÂ ੇਦੇ ਬੀਜ ਘੁਟਾਲੇ ਤੇ ਬਹੁ ਕਰੋੜੀ ਰਾਸ਼ਨ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਆਪ ਸਿਧਾਂਤਕ 

ਵਿਰੋਧੀ ਪਾਰਟੀ ਵਜੋਂ ਆਪਣੀ ਭੂਮਿਕਾ ਖਤਮ ਕਰਨ ‘ਤੇ ਤੁਲੀ ਹੋਈ ਹੈ ਜਦਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਕਾਂਗਰਸ ਨੂੰ ਬੇਨਕਾਬ ਕਰਨ ਲਈ ਜ਼ਮੀਨੀ ਪੱਧਰ ‘ਤੇ ਲੜ ਰਿਹਾ ਹੈ। 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com