ਅੰਤਰ ਕਾਲਜ ਗੱਤਕਾ ਚੈਂਪੀਅਨਸ਼ਿਪ ’ਚ ਨਾਰੰਗਵਾਲ ਕਾਲਜ ਦੀ ਰਹੀ ਝੰਡੀ

ਚੰਡੀਗੜ 11 ਮਾਰਚ: ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਸਮਾਪਤ ਹੋਏ ਅੰਤਰ-ਕਾਲਜ ਗੱਤਕਾ ਮੁਕਾਬਲਿਆਂ ਵਿੱਚ ਗੋਵਿੰਦ ਨੈਸ਼ਨਲ ਕਾਲਜਨਾਰੰਗਵਾਲ ਦੀ ਟੀਮ ਦੀ ਚੜਤ ਰਹੀ। ਇਸ ਦੋ ਰੋਜਾ ਟੂਰਨਾਮੈਂਟ ਵਿੱਚ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ 10ਕਾਲਜਾਂ ਦੀਆਂ ਗੱਤਕਾ ਟੀਮਾਂ ਨੇ ਭਾਗ ਲਿਆ।

ਜੇਤੂ ਖਿਡਾਰੀਆਂ ਨੂੰ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਪਰਮਿੰਦਰ ਸਿੰਘ ਆਹਲੂਵਾਲੀਆ ਨੇ ਸਨਮਾਨਿਤ ਕੀਤਾ। ਇਸ ਦੋ ਰੋਜਾ ਅੰਤਰ-ਕਾਲਜ ਗੱਤਕਾ ਮੁਕਾਬਲਿਆਂ ਦੌਰਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੀ ਰੈਫ਼ਰੀ ਕੌਂਸਲ ਟੀਮ ਵਿੱਚ ਉਦੇ ਸਿੰਘ ਸਰਹਿੰਦਗੁਰਮੀਤ ਸਿੰਘ ਰਾਜਪੁਰਾਹਰਕਿਰਨ ਜੀਤ ਸਿੰਘ ਫ਼ਾਜ਼ਿਲਕਾਅਮਨਦੀਪ ਸਿੰਘ ਪਟਿਆਲਾਮਨਸਾਹਿਬ ਸਿੰਘ,ਕੁਲਵਿੰਦਰ ਸਿੰਘਚਤਰ ਸਿੰਘ ਫ਼ਤਹਿਗੜ ਸਾਹਿਬ ਨੇ ਵਿਸ਼ੇਸ਼ ਯੋਗਦਾਨ ਦਿੰਦਿਆਂ ਮੁਕਾਬਲਿਆਂ ਨੂੰ ਬਿਹਤਰ ਤਰੀਕੇ ਨਾਲ ਸੰਪੂਰਨ ਕਰਵਾਇਆ।

ਇਹਨਾਂ ਅੰਤਰ ਕਾਲਜ ਗੱਤਕਾ ਮੁਕਾਬਲਿਆਂ ਦੌਰਾਨ ਫੱਰੀ-ਸੋਟੀ (ਟੀਮ ਈਵੈਂਟ) ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਪਹਿਲਾ ਸਥਾਨਡੀ.ਏ.ਵੀ. ਚੰਡੀਗੜ ਨੇ ਦੂਸਰਾ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਇਕਹਰੀ ਸੋਟੀ (ਟੀਮ ਈਵੈਂਟ) ਵਿੱਚ ਡੀ.ਏ.ਵੀ. ਕਾਲਜ ਚੰਡੀਗੜ ਨੇ ਪਹਿਲਾਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਦੂਸਰਾ ਸਥਾਨ ਤੇ ਸਵਾਮੀ ਪਰਮਾਨੰਦ ਮਹਾਂਵਿਦਿਆਲਾ ਕਾਲਜ ਮੁਕੇਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਫੱਰੀ-ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਵਿਦਿਆਰਥੀ ਕੁਲਵਿੰਦਰ ਸਿੰਘ ਨੇ ਪਹਿਲਾਡੀ.ਏ.ਵੀ. ਕਾਲਜ ਚੰਡੀਗੜ ਦੇ ਇੰਦਰਜੀਤ ਸਿੰਘ ਨੇ ਦੂਜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ ਦੇ ਤਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਇਕਹਰੀ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਡੀ.ਏ.ਵੀ. ਕਾਲਜ ਚੰਡੀਗੜ ਦੇ ਵਿਦਿਆਰਥੀ ਮਨਦੀਪ ਸਿੰਘ ਨੇ ਪਹਿਲਾਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਸੰਦੀਪ ਸਿੰਘ ਨੇ ਦੂਜਾ ਤੇ ਸਵਾਮੀ ਪਰਮਾਨੰਦ ਮਹਾਂਵਿਦਿਆਲਾ ਕਾਲਜ ਮੁਕੇਰੀਆਂ ਦੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਲੜਕੀਆਂ ਦੇ ਗੱਤਕਾ ਮੁਕਾਬਲਿਆਂ ਦੌਰਾਨ ਫੱਰੀ-ਸੋਟੀ (ਟੀਮ ਈਵੈਂਟ) ਵਿੱਚ ਗੁਰੂ ਤੇਗ ਬਹਾਦਰ ਕਾਲਜ (ਲੜਕੀਆਂ) ਦਸੂਹਾ ਨੇ ਪਹਿਲਾਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਨੇ ਦੂਜਾ ਤੇ ਸਰਕਾਰੀ ਕਾਲਜ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਕਹਰੀ ਸੋਟੀ (ਟੀਮ ਈਵੈਂਟ) ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਪਹਿਲਾਪੋਸਟ ਗਰੇਜੂਏਟ ਕਾਲਜ (ਲੜਕੀਆਂ) ਚੰਡੀਗੜ ਨੇ ਦੂਜਾ ਤੇ ਗੁਰੂ ਨਾਨਕ ਕਾਲਜਸ਼੍ਰੀ ਮੁਕਤਸਰ ਸਾਹਿਬ ਦੀਆਂ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ।

ਫੱਰੀ-ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਸਰਕਾਰੀ ਕਾਲਜ ਲੁਧਿਆਣਾ ਨੇ ਪਹਿਲਾਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਦੂਜਾ ਤੇ ਗੁਰੂ ਤੇਗ ਬਹਾਦਰ ਕਾਲਜ (ਲੜਕੀਆਂ) ਦਸੂਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਕਹਰੀ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਪਹਿਲਾਗੁਰੂ ਨਾਨਕ ਕਾਲਜਸ਼੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਤੇ ਪੋਸਟ ਗਰੇਜੂਏਟ ਕਾਲਜ (ਲੜਕੀਆਂ) ਚੰਡੀਗੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Read more