ਅਸਤੀਫ਼ੇ ਤੋਂ ਬਾਅਦ ਸਿੱਧੂ ਲਈ ਖੁੱਲੇ ਹੋਰ ਦਰਵਾਜੇ

Gurwinder Singh Sidhu

ਨਵਜੋਤ ਸਿੰਘ ਸਿੱਧੂ ਪੰਜਾਬ ਦੀ ਵਜ਼ਾਰਤ ‘ਚੋ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਸਿੱਧੂ ਦਾ ਅਸਤੀਫ਼ਾ ਮੁੱਖ ਮੰੰਤਰੀ ਵੱਲੋਂ ਪ੍ਰਵਾਨ ਕਰ ਲਿਆ ਹੈ।ਅਸਤੀਫ਼ਾ ਪ੍ਰਵਾਨ ਹੋ ਜਾਣ ਤੋਂ ਬਾਅਦ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਟੀਮ ‘ਚੋ ਆਊਟ ਹੋ ਗਏ ਹਨ।ਸਿੱਧੂ ਦੇ ਅਸਤੀਫ਼ੇ ਨੇ ਪੰਜਾਬ ਦੀ ਰਾਜਨੀਤੀ ਦਾ ਸਿਆਸੀ ਪਾਰਾ ਇਕ ਵਾਰ ਫ਼ਿਰ ਤੋਂ ਉਪਰ ਚਲਾ ਗਿਆ ਹੈ।ਸਿੱਧੂ ਵੱਲੋਂ 6 ਜੂਨ ਤੋਂ ਬਾਅਦ ਸ਼ੋਸਲ ਮੀਡੀਆ ਅਤੇ ਮੀਡੀਆ ਤੋਂ  ਦੂਰੀ ਬਣਾ ਕੇ ਰੱਖੀ ਹੋਈ ਹੈ।ਜਿਸਕਾਰਨ ਵੱਖ-ਵੱਖ ਰਾਜਨੀਤਿਕ ਮਾਹਰਾਂ ਵੱਲੋਂ ਸਿੱਧੂ ਦੇ ਇਸ ਫ਼ੈਸਲੇ ‘ਤੇ ਵੱਖ-ਵੱਖ ਤਰਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।ਕੁਝ ਮਾਹਰ ਸਿੱਧੂ ਦੇ ਇਸ ਅਸਤੀਫ਼ੇ ਨੂੰ ਉਨ੍ਹਾਂ ਦੀ ਰਾਜਨੀਤੀ ਖੁਦਕੁਸ਼ੀ ਕਹਿ ਰਹੇ ਹਨ ਅਤੇ ਕੁਝ ਮਾਹਰ ਸਿੱਧੂ ਦੇ ਫ਼ੈਸਲੇ ਨੂੰ ਸਹੀ ਕਹਿ ਰਹੇ ਹਨ।


ਕੁਝ ਸਿਆਸੀ ਮਾਹਰ ਕਹਿ ਰਹੇ ਹਨ ਕਿ ਨਵਜੋਤ ਸਿੱਧੂ ਨੂੰ ਰਾਹੁਲ ਗਾਂਧੀ ਵੱਲੋਂ ਸਿਆਸੀ ਥਾਪੜਾ ਦਿੱਤਾ ਗਿਆ ਹੈ ਅਤੇ ਸਿੱਧੂ ਨੂੰ ਕੁਝ ਸਮੇ ਇੰਤਜ਼ਾਰ ਕਰਨ ਲਈ ਕਹਿ ਰਹੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਨੇ ਪਾਰਟੀ ਹਾਈ ਕਮਾਂਡ ਨਾਲ ਸਲਾਹ ਕਰਨਤੋਂ ਬਾਅਦ ਹੀ ਅਸਤੀਫ਼ਾ ਦਿੱਤਾ ਹੈ।ਦੱਸਣਯੋਗ ਹੈ ਕਿ ਪਾਰਟੀ ਹਾਈ ਕਮਾਂਡ ਵੱਲੋਂ ਸਿੱਧੂ ਅਤੇ ਕੈਪਟਨ ਦੇ ਵਿਵਾਦ ਦਾ ਹੱਲ ਕਰਨ ਦੀ ਜ਼ਿੰਮੇਵਾਰੀ ਅਹਿਮਦ ਪਟੇਲ ਨੂੰ ਦਿੱਤੀ ਸੀ, ਪਰ ਇਸ ਸਿਆਸੀ ਲੜਾਈ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਸੀ।


ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆ ਵੱਲੋ ਸਿੱਧੂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।ਇਕ ਪਾਸੇ ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਵੱਲੋਂ ਪੰਜਾਬ ਨੂੰ ਕਾਂਗਰਸ ਅਤੇ ਅਕਾਲੀ ਦਲ ਤੋਂ ਬਚਾਉਣ ਲਈ ਤੀਸਰੀ ਧਿਰ ਬਣਾਉਣ ਲਈ ਸੱਦਾ ਦੇ ਰਹੇ ਹਨ।ਦੁਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਰਪਾਲ ਸਿੰਘ ਚੀਮਾ ਵੀ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ।
ਨਵਜੋਤ ਸਿੱਧੂ ਦਾ ਅਗਲਾ ਕਦਮ ਇਸ ਤੋਂ ਬਾਅਦ ਕੀ ਹੋਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।ਕਿਉਂਕਿ ਸਿੱਧੂ ਨੇ ਫ਼ਿਲਹਾਲ ਮੀਡੀਆ ਅਤੇ ਜਨਤਾ ਤੋਂ ਦੂਰੀ ਬਣਾਕੇ ਰੱਖੀ ਹੋਈ ਹੈ।

Read more