ਅਲੀਸ਼ਾਨ ਹੋਟਲ ਵਿੱਚ ਮਨਾਇਆ ਜਾਵੇਗਾ ਅਰੂਸਾ ਆਲਮ ਦਾ ਜਨਮਦਿਨ

Gurwinder Singh Sidhu

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਪਕਿਸਤਾਨੀ ਮਿੱਤਰ ਅਰੂਸਾ ਆਲਮ ਦਾ ਜਨਮ ਦਿਨ ਅੱਜ ਚੰਡੀਗੜ੍ਹ ਦੇ ਆਲੀਸ਼ਾਨ ਹੋਟਲ  ਵਿੱਚ ਮਨਾਇਆ ਜਾਵੇਗਾ।ਜਿਸ ਵਿੱਚ ਮੁੱਖ ਮੰਤਰੀ ਦੇ ਨਿੱਜੀ ਅਤੇ ਸਿਆਸੀ ਮਿੱਤਰਾਂ ,ਪੰਜਾਬ ਦੇ ਕਈ ਮੰਤਰੀਆਂ ਸਮੇਤ ਕਾਂਗਰਸ ਪਾਰਟੀ ਕੁਝ ਆਗੂ ਅਤੇ ਅਫ਼ਸਰਾਂ ਦੇ ਸ਼ਾਮਿਲ ਹੋਣ ਦੀ ਚਰਚਾ ਕੀਤਾ ਜਾ ਰਹੀ ਹੈ।ਮੁੱਖ ਮੰਤਰੀ ਦੀ ਮਹਿਲਾ ਮਿੱਤਰ ਦੇ ਜਨਮ ਦਿਨ ਦੀ ਚਰਚਾ ਸਿਆਸੀ ਹਲਕਿਆਂ ਇਸ ਕਰਕੇ ਵੀ ਹੋਰ ਰਹੀ ਹੈ ਕਿਉਂਕਿ 23 ਮਈ ਨੂੰ ਲੋਕ ਸਭਾ ਚੋਣਾਂ ਦਾ ਨਤੀਜਾ ਆ ਰਿਹਾ ਹੈ।ਜ਼ਿਕਰਯੋਗ ਹੈ ਕਿ ਭਾਂਵੇਂ ਇਸ ਤੋ ਪਹਿਲਾ ਵੀ ਜਨਮ ਦਿਨ ਮਨਾਇਆਂ ਜਾਦਾ ਸੀ ਪਰ ਸੂਬੇ ਵਿੱਚ ਕੈੋਪਟਨ ਦੀ ਵਜ਼ਾਰਤ ਬਣਨ ਤੋ ਬਾਅਦ ਇਸਦੀ ਚਰਚਾ ਬਹੁਤ ਜ਼ਿਆਦਾ ਹੋਣ ਲੱਗੀ ਹੈ।ਇਸ ਤੋ ਪਹਿਲਾ ਸਾਲ 2017 ਵਿੱਚ ਸ਼ਿਮਲਾ ਦੇ ਨੇੜੇ ਮਸ਼ੋਬਰਾ ਦੀਆਂ ਵਾਦੀਆਂ ਵਿੱਚ ਅਤੇ 2018 ‘ਚ ਮਨਾਲੀ ਦੇ ਵਿੱਚ ਜਸ਼ਨ ਮਨਾਏ ਗਏ ਸੀ

Read more