‘ਅਰਦਾਸ ਕਰਾਂ’ ਫਿਲਮ ਦਾ ਟਾਈਟਲ ਗੀਤ ਹੋਇਆ ਰਿਲੀਜ਼

Gurwinder Singh Sidhu

ਦਰਸ਼ਕਾਂ ਵਲੋ ਲੰਬੇ ਸਮੇਂ ਤੋਂ ‘ਅਰਦਾਸ ਕਰਾਂ’ ਫਿਲਮ ਦੇ ਟਾਈਟਲ ਗੀਤ ਦੀ ਉਡੀਕ ਕੀਤੀ ਜਾ ਸੀ।ਅੱਜ ‘ਅਰਦਾਸ ਕਰਾਂ’ ਫਿਲਮ ਦਾ ਟਾਈਟਲ ਗੀਤ ਰਿਲੀਜ਼ ਹੋਣ ਤੋਂ ਬਾਅਦ ਸ਼ੋਸਲ ਮੀਡੀਆ ‘ਤੇ ਛਾ ਗਿਆ ਹੈ।ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਬਹੁਤ ਖੂਬਸੂਰਤ ਲਿਖਿਆ ਹੈ।ਇਸ ਗੀਤ ਨੂੰ ਸਨਿਧੀ ਚੌਹਾਨ ਨੇ ਆਪਣੀ ਬਹੁਤ ਸੁਰੀਲੀ ਅਵਾਜ਼ ਨਾਲ ਗਾਇਆ ਹੈ।ਇਸਤੋਂ ਪਹਿਲਾਂ ਰਿਲੀਜ਼ ਹੋਏ ਗੀਤਾਂ ਦੀ ਤਰ੍ਹਾਂ ਇਸ ਗੀਤ ਦਾ ਸੰਗੀਤ ਵੀ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ।ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।ਦਰਸ਼ਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।


ਇਸ ਫਿਲ਼ਮ ਦੇ ਟਾਈਟਲ ਗੀਤ ਵਿੱਚ ਅਰਦਾਸ ਕੀਤੀ ਗਈ ਹੈ ਕਿ ਸਮਾਜ ਵਿੱਚ ਭੇਦ-ਭਾਵ ਨੂੰ ਖ਼ਤਮ ਕਰਨ, ਮਾਪਿਆਂ ਦਾ ਬੱਚਿਆਂ ਨਾਲ ਪਿਆਰ ਬਣਿਆ ਰਿਹਾ ਹੈ।ਸਮਾਜ ਵਿੱਚ ਜਾਤ-ਪਾਤ ਖ਼ਤਮ ਕਰਨ ਅਤੇ ਮਨੁੱਖਤਾ ਦੀ ਭਲਾਈ ਕਰਨ ਦਾ ਸਨੇਹਾ ਦਿੱਤਾ ਗਿਆ ਹੈ।‘ਅਰਦਾਸ ਕਰਾਂ’ ਫਿਲਮ 19 ਜੁਲਾਈ ਨੰੁ ਰਿਲੀਜ਼ ਹੋ ਰਹੀ ਹੈ।ਇਸ ਫਿਲਮ ਪੰਜਾਬੀ ਸਿਨੇਮੇ ਵਿੱਚ ਨਵੇ ਇਤਿਹਾਸ ਸਿਰਜਣ ਦੇ ਲੋਕਾਂ ਵੱਲੋਂ ਕਿਆਸ ਲਾਏ ਜਾ ਰਹੇ ਹਨ।

Read more