ਅਮਰਜੀਤ ਸਿੰਘ ਬਾਜਵਾ ਮੋਗਾ ਦੇ ਐਸਐਸਪੀ ਨਵੇਂ ਬਣੇ, 4 ਆਈਪੀਐਸ ਅਤੇ 3 ਪੀਪੀਐਸ ਪੁਲਿਸ ਅਧਿਕਾਰੀ ਬਦਲੇ,

PUNJABUPDATE.COM

ਪੰਜਾਬਅੱਪਡੇਟ ਡਾਟ ਕਾਮ
ਚੰਡੀਗੜ੍ਹ, 13 ਫਰਵਰੀ
ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ 7 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਵਿਚ 4 ਆਈਪੀਐਸ ਅਤੇ 3 ਪੀਪੀਐਸ ਰੈਂਕ ਦੇ ਅਧਿਕਾਰੀ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਦਲੇ ਗਏ ਆਈਪੀਐਸ ਅਧਿਕਾਰੀਆਂ ਵਿਚੋਂ ਨਰੇਸ਼ ਅਰੋੜਾ ਨੂੰ ਮੁੜ ਕਰਾਈਮ ਤੋਂ ਬਦਲ ਕੇ ਆਈਜੀ ਇੰਟੈਂਲੀਜੈਂਸ, ਪ੍ਰਵੀਨ ਕੁਮਾਰ ਸਿਨਹਾ ਨੂੰ ਆਈਜੀ ਕਰਾਈਮ, ਗੌਰਵ ਗਰਗ ਨੂੰ ਏਆਈਜੀ, ਸਪੈਸ਼ਲ ਆਪ੍ਰੇਸ਼ਨ ਯੂਨਿਟ ਪੰਜਾਬ, ਸੁਖਵਿੰਦਰ ਸਿੰਘ ਮਾਨ ਨੂੰ ਏਆਈਜੀ ਐਸਐਸਓਸੀ ਅੰਮ੍ਰਿਤਸਰ ਅਤੇ ਏਆਈਜੀ ਸੀਆਈ ਅੰਮ੍ਰਿਤਸਰ ਲਾਇਆ ਗਿਆ ਹੈ। ਇਸੇ ਤਰ੍ਹਾਂ ਬਦਲੇ ਗਏ ਪੀਪੀਐਸ ਅਫਸਰਾਂ ਵਿਚੋਂ ਅਮਰਜੀਤ ਸਿੰਘ ਬਾਜਵਾ ਨੂੰ ਅੰਮ੍ਰਿਤਸਰ ਤੋਂ ਬਦਲ ਕੇ ਐਸਐਸਪੀ ਮੋਗਾ, ਅਜੈ ਮਲੂਜਾ ਨੂੰ ਬਠਿੰਡਾ ਤੋਂ ਬਦਲ ਕੇ ਏਆਈਜੀ ਫਿਰੋਜ਼ਪੁਰ ਅਤੇ ਗੁਰਮੀਤ ਸਿੰਘ ਨੂੰ ਸੰਗਰੂਰ ਤੋਂ ਬਦਲ ਕੇ ਜ਼ੋਨਲ ਐਸਪੀ ਸੀਆਈਡੀ ਬਠਿੰਡਾ ਤੈਨਾਤ ਕੀਤਾ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਕਲ੍ਹ ਹੋਏ ਤਬਾਦਲਿਆਂ ਵਿਚ ਆਈਪੀਐਸ ਅਧਿਕਾਰੀਆਂ ਨਰੇਸ਼ ਅਰੋੜਾ ਅਤੇ ਪ੍ਰਵੀਨ ਕੁਮਾਰ ਸਿਨਹਾ ਦੇ ਹੋਏ ਤਬਾਦਲੇ ਰੱਦ ਕਰਕੇ ਮੁੜ ਉਨ੍ਹਾਂ ਨੂੰ ਪਹਿਲਾਂ ਵਾਲੇ ਸਥਾਨਾਂ ਉਤੇ ਅੱਜ ਨਵੇਂ ਹੁਕਮਾਂ ਮੁਤਾਬਕ ਤੈਨਾਤ ਕੀਤਾ ਗਿਆ ਹੈ। 

Read more