ਅਧਿਆਪਕ ਯੋਗਤਾ ਪ੍ਰੀਖਿਆ ਲੈਣਾ ਭੁੱਲੀ ਸਰਕਾਰ

Gurwinder Singh Sidhu
ਪੰਜਾਬ ਸਰਕਾਰ ਦੁਆਰਾ ਅਧਿਆਪਕਾਂ ਦੀ ਭਰਤੀ ਕਰਨ ਤੋਂ ਪਹਿਲਾਂ ਲਈ ਜਾਣ ਵਾਲੀ ਪੀਐਸਟੀਈਟੀ(ਪੰਜਾਬ ਸਟੇਟ ਟੀਚਰ ਇਲੀਜੀਬਿਲਟੀ ਟੈਸਟ) ਲੈਣਾ ਭੁੱਲ ਗਈ ਹੈ।ਜਦੋਂ ਕਿ ਸੀਟੈਟ ਦੀ ਪ੍ਰੀਖਿਆ ਦੋ ਵਾਰੀ ਹੋ ਚੁੱਕੀ ਹੈ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਤੋਂ ਪਹਿਲਾਂ ਇਕ ਟੈਸਟ ਲਇਆ ਜਾਂਦਾ ਹੈ।ਜਿਸ ਦੇ ਅੰਕਾਂ ਦੇ ਅਧਾਰ ‘ਤੇ ਸੂਬੇ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕੀਤੀ ਜਾਂਦੀ ਹੈ।ਪਰ ਸਰਕਾਰ ਵੱਲੋਂ ਸਾਲ 2018 ਅਤੇ 2019 ਦੇ ਪੀਐਸਟੀਈਟੀ ਲੈਣ ਦੀ ਫਿਲਹਾਲ ਕੋਈ ਰਸਮੀ ਐਲਾਨ ਵੀ ਨਹੀਂ ਕੀਤਾ ਹੈ।ਜਿਸ ਕਾਰਨ ਬੱਚਿਆ ਦੇ ਭਵਿੱਖ ਦਾ ਨੁਕਸਾਨ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਹ ਟੈਸਟ ਹਰ ਸਾਲ ਦਸੰਬਰ ਮਹੀਨੇ ਵਿੱਚ ਪ੍ਰੀਖਿਆ ਲੈਣ ਬਾਰੇ ਪੱਤਰ ਜਾਰੀ ਕੀਤਾ ਸੀ ਪਰ ਸਰਕਾਰ 2018 ਅਤੇ 2019 ਦੇ ਪੀ.ਐੱਸ.ਟੀ.ਈ.ਟੀ ਲੈਣ ਦੇ ਫਿਲਹਾਲ ਰੌਅ ਵਿੱਚ ਨਹੀਂ ਲੱਗ ਰਹੀ ਹੈ।ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਤੋਂ ਅੱਕੇ ਵਿਦਿਆਰਥੀਆਂ ਨੇ ਹਾਈ ਕੋਰਟ ਦਾ ਦਰਵਾਜ਼ਾ ਪਹੁੰਚੇ ਹਨ ਅਤੇ ਇਸ ਮਾਮਲੇ ਦੀ ਤਰੀਕ 13 ਅਗਸਤ ਪਈ ਹੈ।ਹਾਈ ਕੋਰਟ ਵਿੱਚ ਅਪੀਲ ਕਰਨ ਵਾਲੀ ਵਿਦਿਆਰਥਣ ਅਮਰਪ੍ਰੀਤ ਜੌਰ ਬੋਹਾ ਦਾ ਕਹਿਣਾ ਹੈ ਕਿ ਉਹ ਪਿਛਲੇ ਸਾਲ ਤੋਂ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਪਰ ਸਰਕਾਰ ਦੀ ਟੈਸਟ ਨਾ ਉਨ੍ਹਾਂ ਨੂੰ ਭਵਿੱਖ ‘ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਹੁਣ ਸਾਨੂੰ ਉਮੀਦ ਹੈ ਕਿ ਹਾਈ ਕੋਰਟ ਸਾਡੀ ਇਸ ਮਾਮਲੇ ਵਿੱਚ ਪੂਰੀ ਮਦਦ ਕਰੇਗੀ।
ਸਰਕਾਰ ਵੱਲੋਂ ਟੈਸਟ ਨਾ ਲਏ ਜਾਣ ਕਰਕੇ ਬਹੁਤ ਸਾਰੇ ਨੋਜਵਾਨ ਆਪਣੀ ਉਮਰ ਸੀਮਾ ਲੰਘ ਜਾਣ ਕਾਰਨ ਇਸ ਟੈਸਟ ਦੇਣ ਤੋਂ ਵਾਂਝੇ ਹੋ ਗਏ ਹਨ।ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਅਧਿਆਪਕਾਂ ਦੀ ਭਰਤੀ ਕਰਨ ਤੋਂ ਪਹਿਲਾਂ ਯੋਗਤਾ ਟੈਸਟ ਰੱਖ ਦਿੱਤਾ ਗਿਆ ਹੈ ਪਰ ਹੁਣ ਸਰਕਾਰ ਯੋਗਤਾ ਟੈਸਟ ਲੈਣ ਤੋਂ ਵੀ ਭੱਜ ਰਹੀ ਹੈ।ਹਰਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਜਾਣ-ਬੁੱਝ ਕੇ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ।ਉਨ੍ਹਾਂ ਨਵੇਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਵਿਦਿਆਰਥੀਆਂ ਭਵਿੱਖ ਨੰੁ ਧਿਆਨ ਵਿੱਚ ਰੱਖਦੇ ਹੋਏ ਜਲਦੀ ਤੋਂ ਜਲਦੀ ਪੰਜਾਬ ਸਟੇਟ ਟੀਚਰ ਇਮਲੀਜੀਬਿਲਟੀ ਟੈਸਟ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਂ ਤਾਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੋਜਵਾਨਾਂ ਨੂੰ ਰੋਜਗਾਰ ਮਿਲਣ ਦੀ ਆਸ ਬੁੱਝ ਸਕੇ।

Read more